ਅਸੀਂ ਕੀ ਜਾਣਨਾ ਚਾਹੁੰਦੇ ਹਾਂ ਅਤੇ ਕਿਉਂ?
► ਅਸੀਂ ਅਪਾਹਜਤਾ, ਪਹੁੰਚ, ਅਤੇ ਸ਼ਮੂਲੀਅਤ ਬਾਰੇ ਤੁਹਾਡੇ ਅਨੁਭਵਾਂ ਨੂੰ ਜਾਣਨਾ ਚਾਹੁੰਦੇ ਹਾਂ।
► ਅਸੀਂ ਉਹਨਾਂ ਪਹਿਲਕਦਮੀਆਂ ਬਾਰੇ ਵੀ ਜਾਣਨਾ ਚਾਹੁੰਦੇ ਹਾਂ ਜਿਨ੍ਹਾਂ ਦਾ ਅਸੀਂ ਸਮਰਥਨ ਕਰ ਸਕਦੇ ਹਾਂ ਤਾਂ ਜੋ ਤੁਹਾਡੇ ਖੇਤਰ ਵਿੱਚ ਅਪੰਗਤਾ ਵਾਲੇ ਲੋਕਾਂ ਲਈ ਭਾਈਚਾਰਕ ਜੀਵਨ ਵਿੱਚ ਭਾਗ ਲੈਣਾ ਆਸਾਨ ਬਣਾਇਆ ਜਾ ਸਕੇ।
ਅਸੀਂ ਤੁਹਾਡੀ ਫੀਡਬੈਕ ਨਾਲ ਕੀ ਕਰਾਂਗੇ
► ਤੁਹਾਡੀ ਫੀਡਬੈਕ ਦੀ ਵਰਤੋਂ ਸਾਡੀ ਭਾਈਚਾਰਕ ਸ਼ਮੂਲੀਅਤ (Community Engagement) ਅਤੇ ਸਮਰੱਥਾ ਨਿਰਮਾਣ ਯੋਜਨਾਵਾਂ (Capacity Building Plans) ਨੂੰ ਜਾਣਕਾਰੀ ਦੇਣ ਲਈ ਕੀਤੀ ਜਾਵੇਗੀ।
► ਇਹ ਸ਼ਮੂਲੀਅਤ ਵਾਲੀਆਂ ਨੀਤੀਆਂ, ਅਭਿਆਸਾਂ ਅਤੇ ਸੇਵਾਵਾਂ ਨੂੰ ਲਾਗੂ ਕਰਕੇ ਸਾਨੂੰ ਸਾਡੇ ਭਾਈਚਾਰਿਆਂ ਤੱਕ ਪਹੁੰਚਯੋਗ ਹੋਣ ਨੂੰ ਯਕੀਨੀ ਬਣਾਉਣ ਦੇ ਤਰੀਕਿਆਂ ਦੀ ਪਛਾਣ ਕਰਨ ਵਿੱਚ ਵੀ ਸਾਡੀ ਮੱਦਦ ਕਰੇਗਾ।
ਗੁਪਤਤਾ
► ਅਸੀਂ ਤੁਹਾਡੀ ਗੁਪਤਤਾ ਦੀ ਕਦਰ ਕਰਦੇ ਹਾਂ ਅਤੇ ਕਿਸੇ ਹੋਰ ਧਿਰ ਨੂੰ ਤੁਹਾਡੇ ਸੰਪਰਕ ਵੇਰਵੇ ਨਹੀਂ ਦੇਵਾਂਗੇ।
► ਤੁਹਾਡੀ ਦਿੱਤੀ ਫੀਡਬੈਕ ਅਗਿਆਤ ਰੂਪ ਵਿੱਚ ਹੋਵੇਗੀ।
► ਅਸੀਂ ਇਸ ਸਰਵੇਖਣ ਵਿੱਚੋਂ ਤੁਹਾਡੀ ਮੰਨਜ਼ੂਰੀ ਤੋਂ ਬਿਨ੍ਹਾਂ ਕੋਈ ਵੀ ਨਿੱਜੀ ਜਾਣਕਾਰੀ ਰਿਕਾਰਡ ਨਹੀਂ ਕਰਾਂਗੇ।
ਕੀ ਤੁਹਾਨੂੰ ਮੱਦਦ ਦੀ ਲੋੜ ਹੈ?
ਜੇਕਰ ਤੁਸੀਂ ਇਸ ਸਰਵੇਖਣ ਨੂੰ ਕਿਸੇ ਹੋਰ ਫਾਰਮੈਟ ਵਿੱਚ ਪ੍ਰਾਪਤ ਚਾਹੁੰਦੇ ਹੋ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣੇ ਸਥਾਨਕ ਮਿਸ਼ਨ ਆਸਟ੍ਰੇਲੀਆ ਦਫ਼ਤਰ ਨਾਲ ਸੰਪਰਕ ਕਰੋ। ਤੁਸੀਂ ਆਪਣੇ ਸਥਾਨਕ ਸਟੇਟ ਦਫ਼ਤਰ ਦੇ ਵੇਰਵੇ ਇੱਥੇ ਲੱਭ ਸਕਦੇ ਹੋ: https://www.missionaustralia.com.au/contact-us